71 ਦਿਨ ਰੇਗਿਸਤਾਨ ਵਿੱਚ ਰਿਹਾ Surviving 71 Days in Outback | Story Of Ricky Megee | Punjab Talkz — Transcript
Full transcript
- 0:04ਸੋਚ ਕੇ ਦੇਖੋ ਕਿ ਜੇਕਰ ਤੁਹਾਨੂੰ ਇੱਕ ਸੁੰਨਸਾਨ
- 0:06ਰੇਗਿਸਤਾਨ ਵਿੱਚ ਛੱਡ ਦਿੱਤਾ ਜਾਵੇ ਜਿੱਥੇ
- 0:08ਤੁਹਾਡੇ ਇਲਾਵਾ ਹੋਰ ਕੋਈ ਵੀ ਇਨਸਾਨ ਨਾ ਹੋਵੇ
- 0:10ਖਾਣ ਲਈ ਖਾਣਾ ਤੇ ਪੀਣ ਲਈ ਪਾਣੀ ਵੀ ਨਾ ਹੋਵੇ ਤੇ
- 0:13ਉੱਪਰੋਂ ਤਰ੍ਹਾਂ ਤਰ੍ਹਾਂ ਦੇ ਖਤਰਨਾਕ ਜੀਬ ਵੀ
- 0:15ਤੁਹਾਡੇ ਆਸ ਪਾਸ ਹੋਣ ਕਿਸੇ ਤੋਂ ਸਹਾਇਤਾ ਲੈਣ ਦਾ
- 0:17ਵੀ ਕੋਈ ਤਰੀਕਾ ਨਾ ਹੋਵੇ ਤਾਂ ਹਰ ਕਿਸੇ ਲਈ ਇਹ
- 0:20ਬੜਾ ਖੌਫਨਾਕ ਸਮਾਂ ਹੋਵੇਗਾ ਤੇ ਕੋਈ ਵੀ ਜਲਦੀ
- 0:22ਤੋਂ ਜਲਦੀ ਇਹ ਮੌਤ ਦੇ ਮੂੰਹ ਵਿੱਚੋਂ ਨਿਕਲਣਾ
- 0:24ਚਾਹੇਗਾ। ਇਸ ਬਾਰੇ ਸੋਚ ਕੇ ਹੀ ਅਜਿਹਾ ਲੱਗ ਰਿਹਾ
- 0:26ਪਰ ਆਸਟ੍ਰੇਲੀਆ ਦਾ ਰਹਿਣ ਵਾਲਾ ਰਿੱਕੀ ਮੈਗੀ ਦੋ
- 0:29ਮਹੀਨਿਆਂ ਤੋਂ ਵੀ ਜ਼ਿਆਦਾ ਸਮਾਂ ਪੂਰੇ 71 ਦਿਨ
- 0:31ਆਸਟ੍ਰੇਲੀਆ ਦੇ ਇੱਕ ਰੇਗਿਸਤਾਨ ਵਿੱਚ ਫਸਿਆ
- 0:33ਰਿਹਾ। ਇੰਨੀਆਂ ਜ਼ਿਆਦਾ ਮੁਸ਼ਕਿਲਾਂ ਹੋਣ ਦੇ
- 0:35ਬਾਵਜੂਦ ਵੀ ਉਹ ਆਖਿਰਕਾਰ ਬੱਚ ਨਿਕਲਿਆ। ਸਾਲ
- 0:372006 ਵਿੱਚ ਇਹ ਸਭ ਕੁਝ ਹੋਇਆ ਜਿਸ ਤਰ੍ਹਾਂ ਉਸਨੇ
- 0:40ਰੇਗਿਸਤਾਨ ਵਿੱਚ 71 ਦਿਨ ਬਿਤਾਏ ਉਸ ਬਾਰੇ ਜਾਣ
- 0:43ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਉਸਨੇ ਆਪਣੇ
- 0:45ਨਾਲ ਵਾਪਰੀ ਇਹ ਸਾਰੀ ਘਟਨਾ ਤੇ ਇੱਕ ਕਿਤਾਬ ਲਿਖੀ
- 0:47ਹੈ ਲੈਫਟ ਫੋਰ ਡੈਡ ਜਿਸਦੇ ਵਿੱਚ ਸਾਰੀਆਂ ਗੱਲਾਂ
- 0:50ਬਾਰੇ ਦੱਸਿਆ ਗਿਆ। ਰਿਕੀ ਦੇ ਜੀਵਨ ਵਿੱਚ ਇਹ
- 0:52ਕਾਲੇ ਦਿਨ ਸੀ ਪਰ ਇਸ ਤੋਂ ਪਹਿਲਾਂ ਵੀ ਉਸ ਨੇ
- 0:54ਬੜੇ ਸੰਘਰਸ਼ ਦੇਖੇ 1970-71 ਦੌਰਾਨ ਆਸਟ੍ਰੇਲੀਆ
- 0:58ਦੇ ਇੱਕ ਪੇਂਡੂ ਇਲਾਕੇ ਜਿਪਸ ਡ ਵਿੱਚ ਰੇਕੀ ਦਾ
- 1:00ਜਨਮ ਹੋਇਆ ਇਹ ਵਿਕਟੋਰੀਆ ਸਟੇਟ ਵਿੱਚ ਪੈਂਦਾ
- 1:03ਬਚਪਨ ਵਿੱਚ ਉਹ ਬੜਾ ਖੁਸ਼ ਸੀ ਆਪਣੇ ਮਾਤਾ ਪਿਤਾ
- 1:05ਨਾਲ ਸਧਾਰਨ ਜੀਵਨ ਬਤੀਤ ਕਰ ਰਿਹਾ ਸੀ ਪਰ ਜਦੋਂ
- 1:07ਉਸ ਦਾ ਪਰਿਵਾਰ ਆਸਟ੍ਰੇਲੀਆ ਦੇ ਮਸ਼ਹੂਰ ਸ਼ਹਿਰ
- 1:10ਮੈਲਬੋਰਨ ਵਿੱਚ ਸ਼ਿਫਟ ਹੋ ਗਿਆ ਤਾਂ ਉਸਦਾ ਬਚਪਣ
- 1:12ਤੇ ਖੁਸ਼ੀ ਦੋਵੇਂ ਚਲੇ ਗਏ ਕਿਉਂਕਿ ਇੱਥੇ ਉਸਦੇ
- 1:14ਪਿਤਾ ਦੀ ਮੌਤ ਹੋ ਗਈ ਸੀ। ਹੁਣ ਰਿੱਕੀ ਉੱਪਰ
- 1:16ਪਰਿਵਾਰ ਦੀ ਜਿੰਮੇਵਾਰੀ ਆ ਗਈ ਉਸਨੇ ਘਰ ਪਰਿਵਾਰ
- 1:19ਚਲਾਉਣ ਲਈ ਅਲੱਗ ਅਲੱਗ ਤਰ੍ਹਾਂ ਦੇ ਕੰਮ ਕੀਤੇ ਉਹ
- 1:21ਇਲੈਕਟ੍ਰਸ਼ੀਅਨ ਬਣਿਆ ਨਾਈਟ ਕਲੱਬਾਂ ਵਿੱਚ
- 1:23ਸੁਰੱਖਿਆ ਕਰਮਚਾਰੀ ਬਣਿਆ ਕੱਪੜੇ ਵੀ ਵੇਚੇ ਤੇ
- 1:26ਮਛਵਾਰਾ ਵੀ ਬਣਿਆ। ਆਰਥਿਕ ਹਾਲਤ ਸੁਧਾਰਨ ਲਈ ਉਹ
- 1:28ਹਰ ਤਰ੍ਹਾਂ ਦਾ ਕੰਮ ਕਰ ਰਿਹਾ ਸੀ। ਫਿਰ ਸਾਲ ਆਇਆ
- 1:302006 ਉਦੋਂ ਰਿੱਕੀ ਮੈਗੀ 35 ਸਾਲ ਦਾ ਸੀ ਤੇ
- 1:33ਆਸਟ੍ਰੇਲੀਆ ਦੇ ਕੁੀਨਜਲੈਂਡ ਵਿੱਚ ਰਹਿ ਰਿਹਾ ਸੀ।
- 1:35ਉਦੋਂ ਉਸਨੂੰ ਆਸਟ੍ਰੇਲੀਆ ਦੇ ਇੱਕ ਸਰਕਾਰੀ ਵਿਭਾਗ
- 1:38ਵਿੱਚ ਨੌਕਰੀ ਕਰਨ ਦਾ ਆਫਰ ਮਿਲਿਆ। ਰਿੱਕੀ ਨੂੰ
- 1:40ਕੰਮ ਤਾਂ ਮਿਲ ਗਿਆ ਪਰ ਇੱਕ ਦਿੱਕਤ ਸੀ। ਇਹ
- 1:42ਨੌਕਰੀ ਆਸਟ੍ਰੇਲੀਆ ਦੇ ਪੋਰਟ ਹੈਡਲੈਂਡ ਇਲਾਕੇ
- 1:44ਵਿੱਚ ਸੀ ਜੋ ਕਿ ਆਸਟ੍ਰੇਲੀਆ ਦੇ ਪੱਛਮ ਵਿੱਚ ਹੈ
- 1:47ਪਰ ਰਿੱਕੀ ਕੁੀਨਜਲੈਂਡ ਵਿੱਚ ਰਹਿ ਰਿਹਾ ਸੀ ਜੋ
- 1:49ਕਿ ਆਸਟ੍ਰੇਲੀਆ ਦੀ ਪੂਰਬੀ ਸਾਈਡ ਵਿੱਚ ਹੈ।
- 1:51ਦੋਵਾਂ ਥਾਵਾਂ ਦੀ ਆਪਸ ਵਿੱਚ ਦੂਰੀ 3983
- 1:53ਕਿਲੋਮੀਟਰ ਹ ਮਤਲਬ ਇਹ ਬਹੁਤ ਜਿਆਦਾ ਲੰਬਾ ਰਸਤਾ
- 1:56ਸੀ ਬੇਸ਼ੱਕ ਨੈਸ਼ਨਲ ਹਾਈਵੇ ਰਾਹੀਂ 41 ਘੰਟਿਆਂ
- 1:58ਦਾ ਰਸਤਾ ਸੀ ਪਰ ੀ ਨੇ ਇਹ ਮੌਕਾ ਨਹੀਂ ਗਵਾਇਆ
- 2:01ਉਸਨੇ ਬੈਗ ਤਿਆਰ ਕੀਤਾ ਤੇ ਆਪਣੀ ਗੱਡੀ ਰਾਹੀਂ
- 2:03ਇੱਕ ਲੰਬੇ ਸਫਰ ਤੇ ਨਿਕਲ ਗਿਆ। ਇਹ ਸਫਰ
- 2:06ਜ਼ਿਆਦਾਤਰ ਮਾਰੂਥਲ ਵਰਗੇ ਇਲਾਕੇ ਵਿੱਚੋਂ ਹੋ ਕੇ
- 2:08ਗੁਜਰਨਾ ਸੀ। ਆਸਟ੍ਰੇਲੀਆ ਚਾਰੋਂ ਤਰਫ ਤੋਂ
- 2:10ਸਮੁੰਦਰ ਨਾਲ ਘਿਰਿਆ ਹੋਇਆ ਤੇ ਇੱਥੋਂ ਦੀ
- 2:12ਜ਼ਿਆਦਾਤਰ ਆਬਾਦੀ ਸਮੁੰਦਰ ਨਾਲ ਲੱਗਦੇ ਇਲਾਕੇ
- 2:14ਵਿੱਚ ਹੀ ਰਹਿੰਦੀ ਹੈ। ਮਤਲਬ ਸੈਂਟਰ ਤੋਂ
- 2:16ਆਸਟ੍ਰੇਲੀਆ ਲਗਭਗ ਖਾਲੀ ਪਿਆ ਬਹੁਤ ਘੱਟ ਲੋਕ
- 2:18ਆਸਟ੍ਰੇਲੀਆ ਦੇ ਸੈਂਟਰ ਵਿੱਚ ਰਹਿੰਦੇ ਨੇ। ਇਹ
- 2:20ਇਲਾਕੇ ਨੂੰ ਆਊਟ ਬੈਕ ਕਿਹਾ ਜਾਂਦਾਹ। ਇਹੀ ਆਊਟ
- 2:23ਬੈਕ ਵਿੱਚੋਂ ਰਿੱਕੀ ਗੁਜ਼ਰ ਰਿਹਾ ਸੀ। ਇੱਥੋਂ ਦੀ
- 2:25ਜ਼ਿਆਦਾਤਰ ਜਮੀਨ ਮਾਰੂਥਲ ਹੈ ਕਈ ਜਗ੍ਹਾ ਤੇ ਅਰਧ
- 2:27ਸੁੱਕੀਆਂ ਜਮੀਨਾਂ ਨੇ ਬਹੁਤ ਥੋੜੇ ਘਾਹ ਦੇ ਮੈਦਾਨ
- 2:30ਵੀ ਨੇ ਤੇ ਤਰ੍ਹਾਂ ਤਰ੍ਹਾਂ ਦੇ ਜਾਨਵਰ ਇੱਥੇ ਪਾਏ
- 2:32ਜਾਂਦੇ ਨੇ। ਇਹੀ ਆਊਟਬੈਕ ਇਲਾਕੇ ਵਿੱਚੋਂ ਜਾਂਦੇ
- 2:34ਹੋਏ ਇੱਕ ਵੱਡੀ ਘਟਨਾ ਰਿੱਕੀ ਦਾ ਇੰਤਜ਼ਾਰ ਕਰ
- 2:36ਰਹੀ ਸੀ। ਹੁਣ ਸਵਾਲ ਆਉਂਦਾ ਕਿ ਰਿੱਕੀ ਮੈਗੀ
- 2:39ਰੇਗਿਸਤਾਨ ਵਿੱਚ ਕਿਵੇਂ ਫਸਿਆ ਤਾਂ ਜਦੋਂ ਉਸਨੂੰ
- 2:4171 ਦਿਨਾਂ ਬਾਅਦ ਬਚਾਇਆ ਗਿਆ ਸੀ ਤਾਂ ਉਸਦੀ ਹਾਲਤ
- 2:43ਇੰਨੀ ਜ਼ਿਆਦਾ ਨਾਜ਼ਕ ਹੋ ਚੁੱਕੀ ਸੀ ਕਿ ਉਸਦਾ
- 2:45ਦਿਮਾਗ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾ ਰਿਹਾ
- 2:47ਸੀ। ਤਾਂ ਉਦੋਂ ਰਿੱਕੀ ਨੇ ਆਪਣੇ ਰੇਗਿਸਤਾਨ ਵਿੱਚ
- 2:49ਫਸਣ ਪਿੱਛੇ ਕਈ ਤਰ੍ਹਾਂ ਦੇ ਕਾਰਨ ਦੱਸੇ ਪਰ ਚਾਰ
- 2:52ਸਾਲਾਂ ਬਾਅਦ ਉਸਨੇ ਆਪਣੀ ਇਹ ਘਟਨਾ ਤੇ ਇੱਕ
- 2:54ਕਿਤਾਬ ਲਿਖੀ ਜਿਸਦੇ ਵਿੱਚ ਉਸਨੇ ਦੱਸਿਆ ਕਿ ਜਦੋਂ
- 2:56ਉਹ ਇਹ ਰਸਤੇ ਵਿੱਚੋਂ ਜਾ ਰਿਹਾ ਸੀ ਤਾਂ ਉਸਨੂੰ
- 2:59ਸੜਕ ਕਿਨਾਰੇ ਬੈਠੇ ਤਿੰਨ ਲੋਕ ਮਿਲੇ ਜਿਨ੍ਾਂ ਦੀ
- 3:01ਇੱਕ ਗੱਡੀ ਵੀ ਕੋਲ ਖੜੀ ਹੋਈ ਸੀ ਕਿਉਂਕਿ ਉਹਨਾਂ
- 3:03ਕੋਲ ਪੈਟਰੋਲ ਨਹੀਂ ਸੀ। ਉਹਨਾਂ ਨੇ ਰਿੱਕੀ ਤੋਂ
- 3:05ਮਦਦ ਮੰਗੀ ਕਿ ਉਹਨਾਂ ਨੂੰ ਫਿਲਿੰਗ ਸਟੇਸ਼ਨ ਤੱਕ
- 3:07ਛੱਡ ਦੇਵੇ ਤਾਂ ਕਿ ਉਹ ਪੈਟਰੋਲ ਲੈ ਆਉਣ ਤਾਂ
- 3:10ਰਿੱਕੀ ਨੇ ਇੱਥੇ ਹੀ ਗਲਤੀ ਕਰ ਦਿੱਤੀ ਉਸਨੇ ਭਲਾ
- 3:12ਕਰਨ ਦੇ ਚੱਕਰ ਵਿੱਚ ਗਲਤ ਬੰਦਿਆਂ ਨੂੰ ਆਪਣੇ ਨਾਲ
- 3:14ਬਿਠਾ ਲਿਆ ਬੇਸ਼ੱਕ ਰਿੱਕੀ ਨੇ ਉਹਨਾਂ ਦੀ ਮਦਦ
- 3:17ਕੀਤੀ ਸੀ ਪਰ ਉਹਨਾਂ ਨੇ ਥੋੜੀ ਦੂਰ ਜਾਣ ਤੋਂ
- 3:19ਬਾਅਦ ਹੀ ਰਿੱਕੀ ਨੂੰ ਕੋਈ ਨਸ਼ੀਲਾ ਪਦਾਰਥ ਦੇ ਕੇ
- 3:21ਬੇਹੋਸ਼ ਕਰ ਦਿੱਤਾ। ਕਾਫੀ ਸਮੇਂ ਬਾਅਦ ਜਦੋਂ
- 3:23ਰਿੱਕੀ ਨੂੰ ਹੋਸ਼ ਆਇਆ ਤਾਂ ਉਹ ਉਹਨਾਂ ਦੇ ਇੱਕ
- 3:25ਕੈਂਪ ਵਿੱਚ ਸੀ। ਉਹ ਤਿੰਨੋਂ ਬੰਦਿਆਂ ਕੋਲ
- 3:27ਰਿਵਾਲਵਰ ਵੀ ਸੀ ਥੋੜੇ ਸਮੇਂ ਬਾਅਦ ਉਹਨਾਂ ਨੇ
- 3:29ਰਿੱਕੀ ਨੂੰ ਫਿਰ ਤੋਂ ਬੇਹੋਸ਼ ਕਰ ਦਿੱਤਾ। ਜਦੋਂ
- 3:31ਉਸਨੂੰ ਦੁਬਾਰਾ ਹੋਸ਼ ਆਇਆ ਤਾਂ ਉਹ ਇੱਕ ਸੁੰਨੇ
- 3:33ਰੇਗਿਸਤਾਨ ਵਿੱਚ ਪਿਆ ਸੀ। ਪਲਾਸਟਿਕ ਦੀ ਕਾਲੀ
- 3:35ਪੰਨੀ ਵਿੱਚ ਲਪੇਟ ਕੇ ਉਸ ਨੂੰ ਸੁੱਟ ਦਿੱਤਾ ਗਿਆ
- 3:37ਸੀ ਜਿਵੇਂ ਮਰਨ ਲਈ ਛੱਡ ਦਿੱਤਾ ਗਿਆ ਹੋਵੇ। ਤਪਦੇ
- 3:40ਰੇਗਿਸਤਾਨ ਵਿੱਚ ਉਸਦੇ ਬੂਟ ਵੀ ਖੋਲੇ ਗਏ ਸੀ।
- 3:42ਸਿਰਫ 12.30 ਡਾਲਰ ਉਸਦੀ ਇੱਕ ਜੇਬ ਵਿੱਚ ਸੀ। ਉਸ
- 3:45ਨੂੰ ਸਮਝ ਆ ਗਈ ਸੀ ਕਿ ਉਹ ਲੁਟੇਰਿਆਂ ਦੇ ਹੱਥੇ
- 3:47ਚੜ੍ਹ ਗਿਆ ਸੀ। ਆਸਟ੍ਰੇਲੀਆ ਦੇ ਆਊਟਬੈਕ
- 3:49ਰੇਗਿਸਤਾਨ ਦੇ ਵਿੱਚ ਦਿਨ ਸਮੇਂ ਤਾਪਮਾਨ 40 ਤੋਂ
- 3:5245 ਡਿਗਰੀ ਹੋ ਜਾਂਦਾਹ ਤੇ ਰਾਤ ਸਮੇਂ ਤਾਪਮਾਨ 10
- 3:55°ਗਰੀ ਤੋਂ 0ਰ ਡਿਗਰੀ ਤੱਕ ਵੀ ਚਲਿਆ ਜਾਂਦਾ ।
- 3:57ਹੁਣ ਜੇਕਰ ਰਿੱਕੀ ਨੇ ਇਹ ਰੇਗਿਸਤਾਨ ਦੇ ਵਿੱਚ
- 3:59ਜਿਉਂਦੇ ਰਹਿਣਾ ਸੀ ਤਾਂ ਉਸਨੇ ਦਿਨ ਸਮੇਂ ਤਪ ਦੀ
- 4:01ਗਰਮੀ ਤੋਂ ਬਚਣਾ ਸੀ ਤੇ ਰਾਤ ਸਮੇਂ ਠੰਢ ਤੋਂ
- 4:03ਬਚਣਾ ਸੀ ਤੇ ਉੱਪਰੋਂ ਖਾਣ ਪੀਣ ਦਾ ਜੁਗਾੜ ਕਰਨਾ
- 4:06ਬਹੁਤ ਜਰੂਰੀ ਸੀ। ਉਸਨੇ ਸਭ ਤੋਂ ਪਹਿਲਾਂ ਨੇੜੇ
- 4:08ਪੈਂਦੇ ਇੱਕ ਉੱਚੇ ਟਿੱਬੇ ਤੇ ਚੜ੍ਨਾ ਸ਼ੁਰੂ ਕੀਤਾ
- 4:10ਤੇ ਚਾਰੇ ਪਾਸੇ ਦੇਖਿਆ ਕਿ ਉਸ ਨੂੰ ਕੋਈ ਸੜਕ
- 4:12ਵਗੈਰਾ ਨਜ਼ਰ ਆ ਜਾਵੇ ਪਰ ਉਸ ਨੂੰ ਕੁਝ ਵੀ ਨਜ਼ਰ
- 4:15ਨਹੀਂ ਆਇਆ ਪਰ ਇੱਕ ਜਿਉਂਦੇ ਰਹਿਣ ਦੀ ਉਮੀਦ ਮਿਲ
- 4:17ਗਈ ਉਸਨੂੰ ਇੱਕ ਜਗ੍ਹਾ ਤੇ ਬਾਰਿਸ਼ ਦਾ ਰੁਕਿਆ
- 4:19ਪਾਣੀ ਨਜ਼ਰ ਆ ਗਿਆ। ਉਸ ਦੀ ਕਿਸਮਤ ਚੰਗੀ ਸੀ ਕਿ
- 4:21ਉਸਨੂੰ ਪਾਣੀ ਮਿਲ ਗਿਆ ਕਿਉਂਕਿ ਉਦੋਂ ਆਸਟ੍ਰੇਲੀਆ
- 4:23ਵਿੱਚ ਬਾਰਿਸ਼ ਦਾ ਮੌਸਮ ਚੱਲ ਰਿਹਾ ਸੀ। ਸਿਰਫ
- 4:26ਪਾਣੀ ਨਾਲ ਕੰਮ ਨਹੀਂ ਚੱਲਣਾ ਸੀ ਉਸ ਨੂੰ ਉਹ ਸਭ
- 4:28ਕੁਝ ਕਰਨਾ ਪੈਣਾ ਸੀ ਜੋ ਜੋ ਮੈਨ ਵਰਸਿਜ ਵਾਇਲਡ
- 4:30ਵਿੱਚ ਬੀਅਰ ਗਰਿਲਜ ਕਰਦਾ ਕੋਈ ਵੀ ਖਾਣਯੋਗ ਜੀਵ
- 4:33ਜੰਤੂ ਮਿਲੇ ਜਾਂ ਪੌਦਾ ਮਿਲੇ ਉਸਨੂੰ ਉਹੀ ਖਾਣਾ
- 4:35ਪੈਣਾ ਸੀ। ਰਿੱਕੀ ਨੇ ਇਸੇ ਤਰ੍ਹਾਂ ਕੀਤਾ ਆਪਣੀ
- 4:38ਕਿਤਾਬ ਵਿੱਚ ਉਸ ਨੇ ਦੱਸਿਆ ਕਿ ਰੇਗਿਸਤਾਨ ਵਿੱਚ
- 4:40ਜਿਉਂਦੇ ਰਹਿਣ ਲਈ ਉਸਨੇ ਕੀੜੇ ਮਕੌੜੇ,
- 4:42ਛਿਪਕਲੀਆਂ, ਡੱਡੂ, ਸੱਪ ਜੋਕਾਂ ਤੇ ਖਾਣਯੋਗ ਪੌਦੇ
- 4:46ਵਗੈਰਾ ਖਾ ਕੇ ਗੁਜ਼ਾਰਾ ਕੀਤਾ। ਉਹ ਥੋੜੇ ਜਿਹੇ
- 4:48ਪਾਣੀ ਦੇ ਸਹਾਰੇ ਇੱਕ ਜਗ੍ਹਾ ਤੇ ਨਹੀਂ ਰੁਕਿਆ ਆਸ
- 4:50ਪਾਸ ਆਬਾਦੀ ਲੱਭਣ ਲਈ ਉਹ ਚੱਲਦਾ ਰਿਹਾ। ਗਰਮੀ
- 4:53ਕਾਰਨ ਉਸ ਨੂੰ ਹੀਟ ਸਟਰੋਕ ਵੀ ਮਾਰ ਜਾਂਦਾ। ਹੀਟ
- 4:55ਸਟਰੋਕ ਇੱਕ ਇਹੋ ਜਿਹੀ ਹਾਲਤ ਹੁੰਦੀ ਹੈ ਜਿਸ ਦੇ
- 4:57ਵਿੱਚ ਸਰੀਰ ਦਾ ਤਾਪਮਾਨ ਵਧਣ ਕਰਕੇ ਸਰੀਰ ਬੇਹੋਸ਼
- 5:00ਹੋ ਕੇ ਕਈ ਵਾਰ ਡਿੱਗ ਪੈਂਦਾ। ਸਿਰ ਦਰਦ ਕਰਨ
- 5:02ਲੱਗਦਾ ਤੇ ਸਾਹ ਤੇਜ਼ ਹੋ ਜਾਂਦੇ ਨੇ ਤੇ ਦਿਮਾਗ
- 5:04ਚੰਗੀ ਤਰ੍ਹਾਂ ਕੰਮ ਨਹੀਂ ਕਰਦਾ। ਰੇਗਿਸਤਾਨ ਵਿੱਚ
- 5:06ਇਹ ਸਭ ਕੁਝ ਰਿੱਕੀ ਨਾਲ ਹੁੰਦਾ ਰਿਹਾ ਪਰ ਫਿਰ ਵੀ
- 5:08ਉਸਨੂੰ ਹਰ ਦਿਨ ਲੱਗਦਾ ਸੀ ਕਿ ਅੱਜ ਉਸਨੂੰ ਕੋਈ
- 5:10ਇਨਸਾਨ ਜਾਂ ਰਸਤਾ ਨਜ਼ਰ ਆ ਜਾਵੇਗਾ ਜਿਸ ਨਾਲ ਉਹ
- 5:13ਬੱਚ ਜਾਵੇਗਾ। ਇਹ ਦਿਨਾਂ ਵਿੱਚ ਜਦੋਂ ਉਸਨੂੰ ਆਸ
- 5:15ਪਾਸ ਪੀਣ ਲਈ ਪਾਣੀ ਨਹੀਂ ਮਿਲਿਆ ਤਾਂ ਉਹ ਆਪਣਾ
- 5:17ਪੇਸ਼ਾਬ ਤੱਕ ਵੀ ਪੀਂਦਾ ਰਿਹਾ। ਇਹ ਗੱਲ ਸੁਣਨ
- 5:19ਵਿੱਚ ਬੜੀ ਅਜੀਬ ਲੱਗਦੀ ਹੈ ਪਰ ਅਜਿਹੀ ਸਥਿਤੀ ਦੇ
- 5:22ਵਿੱਚ ਡੀਹਾਈਡਰੇਸ਼ਨ ਤੋਂ ਬਚਣ ਲਈ ਅਜਿਹਾ ਕਰਨਾ
- 5:24ਬਹੁਤ ਜਰੂਰੀ ਸੀ। ਇਸ ਨਾਲ ਰਿੱਕੀ ਦਾ ਸਰੀਰ
- 5:26ਰੇਗਿਸਤਾਨ ਦੀ ਗਰਮੀ ਵਿੱਚ ਵੀ ਥੋੜੀ ਦੇਰ ਲਈ
- 5:29ਸਹੀਾ ਢੰਗ ਨਾਲ ਕੰਮ ਕਰਦਾ ਰਿਹਾ ਕਹਿਣ ਦਾ ਮਤਲਬ
- 5:31ਉਸਨੇ ਆਪਣੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਨਹੀਂ
- 5:33ਹੋਣ ਦਿੱਤੀ। ਇਹੋ ਜਿਹੇ ਹਾਲਾਤਾਂ ਵਿੱਚ ਵੀ ਉਸ
- 5:35ਨੇ ਜਿਉਂਦੇ ਰਹਿਣ ਲਈ ਹੌਂਸਲਾ ਨਹੀਂ ਛੱਡਿਆ ਧੁੱਪ
- 5:37ਤੋਂ ਬਚਣ ਲਈ ਉਸਨੇ ਬਿਹੜਾਂ ਦੇ ਟਿੱਬਿਆਂ ਵਿੱਚ
- 5:40ਛੋਟੇ-ਛੋਟੇ ਖੱਡਿਆਂ ਦਾ ਸਹਾਰਾ ਲਿਆ ਕਦੇ ਬਣਸਪਤੀ
- 5:42ਨਾਲ ਆਪਣਾ ਸਿਰ ਢੱਕ ਲੈਂਦਾ ਇੱਕ ਵਾਰ ਉਸਨੂੰ
- 5:44ਵਿੰਡ ਮਿਲਜ ਦਾ ਕਬਾੜ ਮਿਲ ਗਿਆ ਜਿਸ ਨੂੰ ਪੰਜਾਬੀ
- 5:47ਵਿੱਚ ਪਵਣ ਚੱਕੀ ਕਿਹਾ ਜਾਂਦਾਹ। ਇਸ ਨਾਲ ਹਵਾ
- 5:49ਤੋਂ ਬਿਜਲੀ ਬਣਾਈ ਜਾਂਦੀ ਹੈ ਤੁਸੀਂ ਕਈ ਵਾਰ
- 5:51ਦੇਖਿਆ ਹੋਵੇਗਾ। ਇਸਦੇ ਕਬਾੜ ਨਾਲ ਉਸਨੇ ਆਪਣੇ ਆਪ
- 5:53ਨੂੰ ਧੁੱਪ ਤੋਂ ਬਚਾਉਣ ਲਈ ਇੱਕ ਛੱਤ ਬਣਾ ਲਈ।
- 5:55ਇਸਨੇ ਰਿੱਕੀ ਨੂੰ ਧੁੱਪ ਤੋਂ ਤਾਂ ਬਚਾਇਆ ਹੀ ਤੇ
- 5:58ਨਾਲ ਇੱਕ ਹੋਰ ਉਮੀਦ ਦੇ ਦਿੱਤੀ ਕਿਉਂਕਿ ਪਵਣ
- 6:00ਚੱਕੀਆਂ ਦੇ ਕੋਲ ਇਨਸਾਨੀ ਆਬਾਦੀ ਹੋਣ ਦੇ ਕਾਫੀ
- 6:02ਚਾਂਸ ਸੀ। ਇਸੇ ਤਰ੍ਹਾਂ ਰਿੱਕੀ ਨੇ ਆਸ ਪਾਸ
- 6:04ਸਹਾਰਾ ਲੱਭਦੇ ਹੋਏ ਰੇਗਿਸਤਾਨ ਵਿੱਚ ਦੋ ਮਹੀਨਿਆਂ
- 6:07ਤੋਂ ਵੀ ਜ਼ਿਆਦਾ ਸਮਾਂ ਆਪਣੇ ਆਪ ਨੂੰ ਜਿਉਂਦਾ
- 6:09ਰੱਖਿਆ। ਪੂਰੇ 71 ਦਿਨ ਉਹ ਆਊਟਬੈਕ ਦੇ ਤਨਾਮੀ
- 6:12ਰੇਗਿਸਤਾਨ ਵਿੱਚ ਫਸਿਆ ਰਿਹਾ। ਆਖਿਰਕਾਰ ਇੱਕ ਵਾਰ
- 6:14ਉਹ ਇਸੇ ਰੇਗਿਸਤਾਨ ਵਿੱਚ ਤੁਰਿਆ ਜਾ ਰਿਹਾ ਸੀ ਉਸ
- 6:16ਨੂੰ ਇਹ ਖੇਤਰ ਵਿੱਚ ਜਾਂਦੇ ਹੋਏ ਇੱਕ ਪਸ਼ੂ ਪਾਲਣ
- 6:19ਕਰਨ ਵਾਲੇ ਲੋਕਾਂ ਨੇ ਦੇਖਿਆ ਉਹਨਾਂ ਨੇ ਆਪਣੇ
- 6:21ਪਸ਼ੂ ਰੱਖਣ ਲਈ ਨੇੜੇ ਹੀ ਇੱਕ ਕੈਟਲ ਫਾਰਮ ਬਣਾਇਆ
- 6:23ਹੋਇਆ ਸੀ ਜਿਸਦਾ ਨਾਮ ਸੀ ਬ੍ਰਿਨ ਡੂਡੂ ਸਟੇਸ਼ਨ।
- 6:26ਇੱਥੇ ਕੰਮ ਕਰਨ ਵਾਲੇ ਕੁਝ ਲੋਕਾਂ ਤੇ ਇੱਥੋਂ ਦੇ
- 6:28ਮਾਲਕ ਮਾਰਕ ਕਲਿਫ ਹੋੋਰਡ ਨੇ ਰਿੱਕੀ ਨੂੰ ਦੇਖਿਆ
- 6:31ਤੇ ਉਸਦੀ ਨਾਜ਼ਕ ਹਾਲਤ ਨੂੰ ਦੇਖ ਕੇ ਉਸਨੂੰ
- 6:33ਸਟੇਸ਼ਨ ਤੇ ਲਿਆਂਦਾ ਗਿਆ। ਉਦੋਂ ਉਹ ਸਟੇਸ਼ਨ ਤੋਂ
- 6:35ਕਰੀਬ 45 ਮਿੰਟਾਂ ਦੀ ਦੂਰੀ ਤੇ ਸੀ। ਮਾਰਕ ਨੇ
- 6:37ਦੱਸਿਆ ਕਿ ਜਦੋਂ ਉਸਨੂੰ ਸਟੇਸ਼ਨ ਤੇ ਲਿਆਂਦਾ ਗਿਆ
- 6:39ਤਾਂ ਉਸਦੀ ਸਿਹਤ ਬਿਲਕੁਲ ਕਮਜ਼ੋਰ ਹੋ ਚੁੱਕੀ ਸੀ।
- 6:42ਉਹ ਤੁਰਿਆ ਆਉਂਦਾ ਇੰਝ ਲੱਗ ਰਿਹਾ ਸੀ ਜਿਵੇਂ ਕੋਈ
- 6:44ਕੰਕਾਲ ਤੁਰਿਆ ਆ ਰਿਹਾ ਹੋਵੇ। ਮਾਰਕ ਨੇ ਇਹ ਵੀ
- 6:46ਦੱਸਿਆ ਕਿ ਜਿਹੜੇ ਇਲਾਕੇ ਵਿੱਚ ਰਿੱਕੀ ਫਸਿਆ ਸੀ
- 6:48ਉਹ ਆਸਟ੍ਰੇਲੀਆ ਦਾ ਸਭ ਤੋਂ ਸੁੰਨਸਾਣ ਤੇ ਅਲੱਗ
- 6:51ਮਾਰੂਥਲ ਹੈ। ਉਦੋਂ ਰਿੱਕੀ ਨੂੰ ਸਭ ਤੋਂ ਪਹਿਲਾਂ
- 6:53ਪਾਣੀ ਤੇ ਕੁਝ ਖਾਣ ਪੀਣ ਲਈ ਦਿੱਤਾ ਗਿਆ। ਮੁੜਲੀ
- 6:55ਸਹਾਇਤਾ ਦੇਣ ਤੋਂ ਬਾਅਦ ਉਸਨੂੰ 5 ਅਪ੍ਰੈਲ 2006
- 6:58ਨੂੰ ਨੇੜੇ ਦੇ ਰੋਇਲ ਡਾਰ ਹਸਪਤਾਲ ਵਿੱਚ ਦਾਖਲ
- 7:00ਕਰਵਾਇਆ ਗਿਆ। ਹਸਪਤਾਲ ਵਿੱਚ ਦਾਖਲ ਕਰਨ ਤੋਂ
- 7:02ਬਾਅਦ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਸਿਹਤ
- 7:04ਬਿਲਕੁਲ ਕਮਜ਼ੋਰ ਹੋ ਚੁੱਕੀ ਸੀ ਪਰ ਉਸ ਨੇ ਆਪਣੇ
- 7:06ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੋਣ ਦਿੱਤੀ।
- 7:08ਇਹੀ ਕਾਰਨ ਕਰਕੇ ਉਹ ਬੱਚ ਗਿਆ। ਹਸਪਤਾਲ ਵਿੱਚ
- 7:11ਕੁਝ ਦਿਨ ਬਿਤਾਉਣ ਤੋਂ ਬਾਅਦ ਉਹਦੀ ਸਿਹਤ ਵਿੱਚ
- 7:13ਕੁਝ ਸੁਧਾਰ ਆਇਆ ਪਰ ਉਦੋਂ ਵੀ ਰਿੱਕੀ ਨੂੰ
- 7:15ਜ਼ਿਆਦਾ ਹੋਸ਼ ਨਹੀਂ ਸੀ। ਉਹ ਆਪਣੇ ਨਾਲ ਹੋਈ
- 7:17ਘਟਨਾ ਬਾਰੇ ਪੂਰੀ ਤਰ੍ਹਾਂ ਨਹੀਂ ਦੱਸ ਪਾ ਰਿਹਾ
- 7:19ਸੀ। ਡਾਕਟਰਾਂ ਨੂੰ ਰਿੱਕੀ ਦੇ ਪਰਿਵਾਰ ਬਾਰੇ ਵੀ
- 7:21ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ। ਜਦੋਂ ਰਿੱਕੀ
- 7:23ਬਾਰੇ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਵੀ
- 7:25ਹਸਪਤਾਲ ਪਹੁੰਚ ਗਈ ਹੌਲੀ-ਹੌਲੀ ਰਿੱਕੀ ਨੇ ਆਪਣੇ
- 7:27ਬਾਰੇ ਪੁਲਿਸ ਨੂੰ ਦੱਸਿਆ ਕਿ ਕਿਵੇਂ ਉਹ ਸਫਰ
- 7:29ਕਰਦਾ ਹੋਇਆ ਕੁਝ ਲੁਟੇਰਿਆਂ ਦੇ ਹੱਥੇ ਚੜ ਗਿਆ।
- 7:32ਉਸਨੂੰ ਸਿਰਫ ਇੰਨਾ ਹੀ ਯਾਦ ਸੀ ਕਿ ਗੱਡੀ
- 7:33ਚਲਾਉਂਦੇ ਸਮੇਂ ਉਸਨੂੰ ਬੇਹੋਸ਼ ਕਰ ਦਿੱਤਾ ਗਿਆ।
- 7:36ਜਦੋਂ ਉਸਨੂੰ ਹੋਸ਼ ਆਈ ਤਾਂ ਉਹ ਇੱਕ ਸੁੰਨੇ
- 7:38ਰੇਗਿਸਤਾਨ ਵਿੱਚ ਸੀ। ਪੁਲਿਸ ਨੇ ਉਸਦੇ ਦੋਸ਼ੀਆਂ
- 7:40ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਪੁਲਿਸ
- 7:42ਦੇ ਹੱਥ ਕੋਈ ਸਬੂਤ ਨਹੀਂ ਲੱਗਿਆ। ਰਿੱਕੀ ਦੀ
- 7:44ਚੋਰੀ ਹੋਈ ਗੱਡੀ ਬਾਰੇ ਵੀ ਪੁਲਿਸ ਨੂੰ ਕੁਝ ਨਹੀਂ
- 7:46ਲੱਭਿਆ। ਹਸਪਤਾਲ ਵਿੱਚ ਛੇ ਦਿਨ ਗੁਜ਼ਾਰਨ ਤੋਂ
- 7:48ਬਾਅਦ ਰਿੱਕੀ ਨੂੰ ਛੁੱਟੀ ਦੇ ਦਿੱਤੀ ਗਈ। ਹੁਣ
- 7:50ਰਿੱਕੀ ਵਿੱਚ ਇੰਨੀ ਵੀ ਹਿੰਮਤ ਨਹੀਂ ਬਚੀ ਸੀ ਕਿ
- 7:53ਉਹ ਆਪਣੇ ਨਾਲ ਹੋਈ ਘਟਨਾ ਬਾਰੇ ਆਪਣੇ ਪਰਿਵਾਰ
- 7:55ਨੂੰ ਦੱਸ ਸਕੇ। ਰੇਗਿਸਤਾਾਨ ਵਿੱਚ 71 ਦਿਨ
- 7:57ਗੁਜ਼ਾਰਨ ਤੋਂ ਬਾਅਦ ਉਸਦਾ ਸਰੀਰ ਕੁਝ ਇਸ ਤਰ੍ਹਾਂ
- 7:59ਹੋ ਚੁੱਕਿਆ ਸੀ। ਜੇਕਰ ਹੁਣ ਤੁਸੀਂ ਰਿੱਕੀ ਦਾ
- 8:01ਸਰੀਰ ਦੇਖੋਗੇ ਤਾਂ ਉਹ ਕੁਝ ਇਸ ਤਰ੍ਹਾਂ ਦਾ
- 8:03ਦਿਖਾਈ ਦਿੰਦਾ ਇਹ ਸਫਰ ਵਿੱਚ ਉਸਦਾ ਬਹੁਤ ਸਾਰਾ
- 8:06ਭਾਰ ਤੇ ਚਰਬੀ ਘੱਟ ਗਈ ਜਦੋਂ ਉਹ ਰੇਗਿਸਤਾਨ ਵਿੱਚ
- 8:08ਨਹੀਂ ਗਬਾਚਿਆ ਸੀ ਤਾਂ ਉਸਦਾ ਵਜ਼ਨ ਇੱਕ ਕੁਆਂੰਟਲ
- 8:10ਤੋਂ ਵੀ ਜ਼ਿਆਦਾ ਸੀ। ਪਰ ਜਦੋਂ ਹਸਪਤਾਲ ਵਿੱਚ
- 8:13ਉਸਦਾ ਵਜ਼ਨ ਤੋਲਿਆ ਗਿਆ ਤਾਂ ਸਿਰਫ 48
- 8:15ਕਿਲੋਗ੍ਰਾਮ ਰਹਿ ਗਿਆ ਸੀ। ਪੁਲਿਸ ਨੂੰ ਫਿਰ ਵੀ
- 8:17ਰਿੱਕੀ ਦੁਆਰਾ ਦੱਸੀ ਗਈ ਕਹਾਣੀ ਤੇ ਹਮੇਸ਼ਾ ਛੱਕ
- 8:19ਰਿਹਾ ਕਿਉਂਕਿ ਰਿਕਾਰਡ ਚੈੱਕ ਕੀਤਾ ਗਿਆ ਤਾਂ ਪਤਾ
- 8:21ਲੱਗਿਆ ਕਿ ਰਿੱਕੀ ਕਾਫੀ ਸਮਾਂ ਪਹਿਲਾਂ ਡਰੱਗ ਦੇ
- 8:23ਇੱਕ ਛੋਟੇ ਮੋਟੇ ਮਾਮਲੇ ਵਿੱਚ ਜੇਲ ਜਾ ਚੁੱਕਿਆ
- 8:26ਸੀ। ਇਸ ਤੋਂ ਕੁਝ ਸਾਲਾਂ ਬਾਅਦ ਸਾਲ 2010 ਦੇ
- 8:28ਵਿੱਚ ਉਸ ਨੇ ਆਪਣੇ ਨਾਲ ਵਾਪਰੀ ਇਹ ਘਟਨਾ ਤੇ ਇੱਕ
- 8:31ਕਿਤਾਬ ਲਿਖੀ ਕਈ ਰੇਡੀਓ ਸਟੇਸ਼ਨਾਂ ਤੇ ਵੀ ਆਪਣੀ
- 8:33ਕਹਾਣੀ ਸੁਣਾਈ ਉਸਨੇ ਆਪਣੀ ਕਿਤਾਬ ਦਾ ਨਾਮ ਵੀ
- 8:35ਲੈਫਟ ਫੋਰ ਡੈਡ ਰੱਖਿਆ ਜਿਸਦਾ ਪੰਜਾਬੀ ਵਿੱਚ
- 8:38ਮਤਲਬ ਹੈ ਕਿ ਮਰਨ ਲਈ ਛੱਡਿਆ ਗਿਆ। ਇਹ ਕਿਤਾਬ
- 8:40ਵਿੱਚ ਉਸ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ
- 8:42ਬਦਕਿਸਮਤੀ ਨਾਲ ਇਹੋ ਜਿਹੇ ਇਲਾਕੇ ਵਿੱਚ ਫਸ ਜਾਵੇ
- 8:45ਤਾਂ ਉਹ ਥੋੜੀ ਜਿਹੀ ਜਾਣਕਾਰੀ ਨਾਲ ਆਪਣੀ
- 8:46ਜ਼ਿੰਦਗੀ ਕਿਵੇਂ ਬਚਾ ਸਕਦਾ। ਤਾਂ ਦੋਸਤੋ ਉਮੀਦ
- 8:49ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਇਹ
- 8:51ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਕਰ ਸਕਦੇ ਹੋ
- 8:53ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ
- 8:54ਨੂੰ ਹੁਣੇ ਸਬਸਕ੍ਰਾਈਬ ਕਰ ਸਕਦੇ ਹੋ। ਤੁਸੀਂ
- 8:56ਸਾਡੇਫ ਪੇਜ ਨੂੰ ਵੀ ਫੋਲੋ ਕਰ ਸਕਦੇ ਹੋ ਤਾਂ
- 8:58ਦੋਸਤੋ ਮਿਲਦੇ ਆਾਂ ਕਿਸੇ ਹੋਰ ਵੀਡੀਓ ਦੇ ਨਾਲ
About this transcript
This page contains the full transcript of 71 ਦਿਨ ਰੇਗਿਸਤਾਨ ਵਿੱਚ ਰਿਹਾ Surviving 71 Days in Outback | Story Of Ricky Megee | Punjab Talkz by Punjab Talkz, generated from the public captions YouTube serves with the video. The transcript has 1,933 words across 238 segments, with the original timestamps preserved so you can click any line to jump to that moment in the embedded player.
What you can do with it
Use the transcript to take notes, quote the speaker, build a study guide, generate a summary with ChatGPT or Claude via the YouTube Summary tool, or export it as a timed subtitle file with YouTube to SRT. You can also re-open it in the transcriber to translate the transcript into 100+ languages.
Free YouTube transcript tool
YouTube2Text is a free YouTube transcript generator — no signup, no daily limit. Paste any YouTube link and get the full transcript instantly, with timestamps, click-to-jump, translation to 100+ languages, AI prompts for ChatGPT, Claude, and Gemini, and exports to TXT, SRT, VTT, or Markdown.